14/02/2024
ਜੇ ਸਾਡੇ ਵਾਲਾ ਵਿੱਚ ਚਿਖਾ ਦੇ ਸੜਿਆ ਨਾ ਹੁੰਦਾ।
ਤਾਂ ਸ਼ੰਭੂ ਵਾਲ਼ਾ ਬਾਡਰ ਹੁਣ ਤੱਕ ਅੜਿਆ ਨਾ ਹੁੰਦਾ।
ਕੱਲ ਦੇ ਕਿਸਾਨ ਬਾਰਡਰ ਤੇ ਗੋਲੀਆਂ ਖਾ ਰਹੇ ਨੇ, ਧੂੰਏੰ ਵਾਲੇ ਬੰਬ ਖਾ ਰਹੇ ਨੇ, ਬੌਛਾੜਾਂ ਖਾ ਰਹੇ ਨੇ ਅਤੇ ਲਹੂ ਲੁਹਾਣ ਹੋਏ ਪਏ ਨੇ ਪਰ ਇੱਕ ਵੀ ਲੀਡਰ, ਇੱਕ ਵੀ ਪੰਜਾਬ ਬਚਾਉਣ ਵਾਲਾ ਨਹੀਂ ਬਹੁੜਿਆ ਅਜੇ ਤੱਕ। ਇਸ ਸਭ ਨਾਕੇ ਟੁੱਟਣ ਦੇ ਇੰਤਜਾਰ ਵਿੱਚ ਨੇ ਜਦੋੰ ਲੋਕਾਂ ਨੇ ਖੂਨ ਵਹਾਕੇ ਦਿੱਲੀ ਫਤਿਹ ਕਰ ਲਈ ਫਿਰ ਇਹ ਆ ਜਾਣਗੇ ਸਟੇਜਾਂ ਸੰਭਾਲਣ, ਚੰਦਾ ਸੰਭਾਲਣ ਬਾਹਰਲਿਆਂ ਦਾ ਫੰਡ ਸੰਭਾਲਣ ਅਤੇ ਜਾਬਤੇ-ਜਾਬਤੇ ਦਾ ਰਾਗ ਅਲਾਪਣ…
ਸਾਨੂੰ ਦੀਪ ਸਿੱਧੂ ਤਾਂ ਹੀ ਚੰਗਾ ਲਗਦਾ ਸੀ ਉਹ ਜਮੀਨ ਤੇ ਆਕੇ ਲੜਿਆ ਜਦੋੰ ਵੀ ਲੋੜ ਪਈ ਉਹਨੂੰ ਸਟੇਜਾਂ ਨਾਲ ਮੋਹ ਨਹੀਂ ਸੀ ਉਹ ਆਪਣਿਆਂ ਦਾ ਮੋਹ ਕਰਦਾ ਸੀ ਪਹਿਲੇ ਦਿਨ ਸਾਰੇ ਨਾਕੇ ਤੋੜ ਕੇ ਦਿੱਲੀ ਦੀ ਅੰਦਰ ਬੈਠੇ ਸੀ ਸਾਰੇ ਕਿਉੰਕਿ ਲੀਡ ਦੀਪ ਸਿੱਧੂ ਕਰ ਰਿਹਾ ਸੀ, ਆਹ ਪੰਜਾਬ ਬਚਾਉਣ ਵਾਲਾ ਲਾਣਾ ਦੂਜੇ ਦਿਨ ਆਇਆ ਸੀ ਕਈ ਤਾਂ ਤੀਜੇ ਚੌਥੇ ਦਿਨ ਬਹੁੜੇ ਸੀ, ਆਉਦਿਆਂ ਕਰਕੇ ਸਟੇਜ ਤੇ ਕਬਜਾ ਤੁਗਲਕੀ ਫਰਮਾਨ ਸੁਣਾਕੇ ਦੀਪ ਲਾਂਬ੍ਹੇ ਕਰ ਦਿੱਤਾ, ਉਹ ਅਮਰ ਹੋ ਗਿਆ ਅੱਜ ਵੀ ਹਰੇਕ ਬੰਦਾਂ ਉਹਨੂਂ ਯਾਦ ਕਰਦਾ ਜੋ ਲੜ ਰਿਹਾ ਬਾਰਡਰਾਂ ਤੇ…
ਕਿਸਾਨ ਭਰਾਵੋ ਇਹਨਾਂ ਲੀਡਰਾਂ ਦੇ ਸਿਰਤੇ ਨਹੀ ਗੱਲ ਬਣਨੀ ਜੰਗ ਜਰੂਰੀ ਆ ਤੇ ਨਾਲ ਨਾਲ ਬਚਾਵ ਵੀ ਜਰੂਰੀ ਆ ਆਪਣਾ ਖਿਆਲ ਰੱਖੋ ਆਪਣੇ ਨਾਲ ਦਿਆਂ ਨੂੰ ਵੀ ਸਹੀ ਸੇਧ ਦਿਓ, ਵਾਹਿਗੁਰੂ ਅੰਗ ਸੰਗ ਸਹਾਈ ਹੋਣ ਚੜ੍ਹਦੀਕਲਾ ਮਾਣੋ…
ਹਰ ਮੈਦਾਨ ਫਤਿਹ ਹੋਵੇ, ਚੜ੍ਹਦੀਕਲਾ