31/05/2022
ਲਾਹਨਤ ਸਾਡੇ ਤੇ ਵੀ ਤੇ ਸਾਡੇ ਆਲਿਆਂ ਤੇ ਵੀ (ਇੱਥੇ ਸਾਡੇ ਆਲਿਆਂ ਤੋਂ ਭਾਵ ਸਾਰਿਆਂ ਤੋਂ ਹੈ ਕਿਸੇ ਵਿਸ਼ੇਸ਼ ਤੋ ਨਹੀਂ) ਉਹਨਾਂ ਪੱਤਰਕਾਰਾਂ ਤੇ ਜਿਹੜੇ ਸਿੱਧੂ ਮੂਸੇਵਾਲੇ ਦੀ ਮੰਗੇਤਰ ਕੋਲ ਜਾਕੇ ਪੁੱਛ ਰਹੇ ਨੇ "ਕਿ ਕਿਵੇਂ ਲੱਗ ਰਿਹਾ" ਤੁਹਾਨੂੰ ਕਿਸ ਨੇ ਹੱਕ ਦੇ ਦਿੱਤਾ ਕਿਸੇ ਦੀ ਅਡੈਂਟਿਟੀ ਨੂੰ ਪਬਲਿਕ ਕਰਨ ਦਾ, ਹਾਂ ਉਨ੍ਹਾਂ ਤੇ ਸਭ ਤੋਂ ਵੱਡੀ ਲਾਹਨਤਾਂ ਜਿਹੜੇ ਸਿੱਧੂ ਦੇ ਕਰੀਬੀਆਂ ਨੂੰ, ਉਨ੍ਹਾਂ ਦੇ ਸਾਕ ਸਬੰਧੀਆਂ ਨੂੰ, ਉਨ੍ਹਾਂ ਦੇ ਪਿੰਡ ਵਾਲਿਆਂ ਤੋਂ, ਜ਼ਿਲ੍ਹੇ ਵਾਲਿਆਂ ਤੋਂ ਜਾਂ ਜੋ ਲੋਕ ਉਨ੍ਹਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਆ ਰਹੇ ਨੇ ਉਨ੍ਹਾਂ ਨੂੰ ਇਹ ਪੁੱਛ ਰਹੇ ਨੇ ਵੀ ਤੁਹਾਨੂੰ "ਕਿਵੇਂ ਲੱਗ ਰਿਹਾ" ਜਾਂ ਤੁਸੀਂ ਸਿੱਧੂ ਬਾਰੇ ਕੀ ਸੋਚਦੇ ਸੀ ਜਾਂ ਤੁਹਾਡਾ ਕੀ ਰਿਸ਼ਤਾ ਸੀ ਜਾਂ ਉਨ੍ਹਾਂ ਦੀ ਯਾਦ ਸਾਂਝੀ ਕਰੋ। ਬਹੁਤ ਸ਼ਰਮ ਦੀ ਗੱਲ ਹੈ ਕਈ ਵੀਰ ਆਬਦੇ ਆਪ ਨੂੰ ਸੱਚਾ ਪੇਸ਼ ਕਰ ਰਹੇ ਨੇ ਤੇ ਕਈ ਅਦਾਰੇ ਜੋ ਆਪਣੇ ਆਪ ਨੂੰ ਨਿਰਪੱਖ ਕਹਾਉਂਦੇ ਨੇ ਕੋਈ ਬਹੁਤਾ ਵਧੀਆ ਰੋਲ ਨਹੀਂ ਨਿਭਾ ਰਹੇ, ਇਕ ਅਦਾਰਾ ਤਾਂ ਇੱਥੋਂ ਤਕ ਵੀ ਚਲਾ ਰਿਹਾ ਵੀ ਅਗਲੇ ਮਹੀਨੇ ਸਿੱਧੂ ਦਾ ਵਿਆਹ ਸੀ ਵਾ ਓ ਸੋਡੇ ਸਦਕੇ ਜਾਈਏ ਤੁਹਾਡੀ ਪੱਤਰਕਾਰੀ ਦੇ, ਸਿਰਫ਼ ਇਸ ਨੂੰ ਇਕ ਈਵੈਂਟ ਦੀ ਤਰ੍ਹਾਂ ਕੈਪਚਰ ਕੀਤਾ ਜਾ ਰਿਹਾ। ਹਾਂ ਮੈਂ ਵੀ ਤੁਹਾਡੇ ਚੋਂ ਇਕ ਹੀ ਹਾਂ ਪਰ ਅਸੀਂ ਹਰ ਗੱਲ ਤੇ ਜੋ ਸਾਨੂੰ ਲੱਗਿਆ,ਮੈਂ ਆਪਣੀ ਗਲਤੀ ਮੰਨਦਾ ਹਾਂ ਗ਼ਲਤੀ ਮੰਨਣਾ ਕੋਈ ਪਾਪ ਨਹੀਂ ਹੁੰਦਾ ਜੇ ਅਸੀਂ ਗੱਲਤ ਹਾਂ ਗਲਤੀ ਮੰਨ ਲਉ ਨਹੀਂ ਤਾਂ ਇੱਕ ਦਿਨ ਸ਼ੀਸ਼ੇ ਦੇ ਸਾਹਮਣੇ ਖੜ੍ਹ ਕੇ ਆਪ ਦੀਆਂ ਅੱਖਾਂ ਚ ਅੱਖਾਂ ਪਾ ਕੇ ਨਹੀਂ ਦੇਖ ਸਕੋਗੇ। ਵਿਊ ਡਾਲਰ ਫੇਰ ਕਿਤੋਂ ਵੀ ਕਮਾਏ ਜਾਣਗੇ ਅੱਜ ਮੇਰੇ ਹੀ ਇਕ ਕਰੀਬੀ ਨੇ ਮੇਰੇ ਪੁਰਾਣੇ ਮਿੱਤਰ ਨੇ ਕੈਨੇਡਾ ਚੋਂ ਮੈਸੇਜ ਕਰਕੇ ਕੇ ਕਿਹਾ ਰਤਨ ਤੇਰੇ ਤੋਂ ਇਹ ਆਸ ਨਹੀਂ ਸੀ ਤੁਸੀਂ ਇੱਕ ਵੀਡੀਓ ਦਾ ਟਾੲੀਟਲ ਆਪਣੇ ਨਿਜੀ ਸਵਾਰਥ ਲਈ ਬਦਲਿਆ ਸਾਡੀ ਕਾਫ਼ੀ ਵਾਰਤਾਲਾਪ ਹੋਈ ਇਸ ਗੱਲ ਨੂੰ ਲੈ ਕੇ ਆਖਿਰ ਮੈਨੂੰ ਲੱਗਿਆ ਹਾਂ ਮੈੰ ਗਲਤ ਹਾਂ ਜਿਹੜੀ ਸੋਚ ਨਾਲ ਅਸੀਂ ਬਦਲਿਆ ਸੀ ਸਾਡੀ ਸੋਚ ਕੁਝ ਹੋਰ ਸੀ ਪਰ ਲੋਕਾਂ ਨੂੰ ਇਕ ਗਲਤ ਮੈਸੇਜ ਜਾ ਰਿਹਾ ਮੇਰੀਆਂ ਅੱਖਾਂ ਖੋਲ੍ਹੀਆਂ ਮੈਨੂੰ ਸਮਝਾਇਆ, ਮੈਂ ਆਪਣੀ ਹਉਮੈ ਦੇ ਵਿਚ ਉਹਦਾ ਗੁੱਸਾ ਵੀ ਕਰ ਸਕਦਾ ਸੀ ਕਿਉਂਕਿ ਇਨਸਾਨ ਤੇ ਇਹ ਵੀ ਭਾਰੂ ਹੁੰਦਾ ਵੀ ਕੋਈ ਮੇਰਾ ਕੀ ਕਰਦੂ , ਪਰ ਨਹੀਂ ਅਸੀਂ ਆਪਣੀ ਗਲਤੀ ਮੰਨਦੇ ਹਾਂ ਅਸੀਂ ਉਸ ਗ਼ਲਤੀ ਨੂੰ ਸੁਧਾਰਿਆ ਕੀ ਤੁਸੀਂ ਹਿੰਮਤ ਰੱਖਦੇ ਹੋ ਜੋ ਤੁਸੀਂ ਗ਼ਲਤ ਕਰ ਰਹੇ ਹੋ ਤੁਸੀਂ ਉਸ ਨੂੰ ਸੁਧਾਰੋ ਹਾਂ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਆਪਣੀ ਗਲਤੀ ਮੰਨੋ ਹੋ ਸਕਦਾ ਮੈਂ ਇਕੱਲਾ ਹੀ ਗ਼ਲਤ ਹੋਵਾਂ ਪਰ ਸਭ ਨੂੰ ਪਤਾ ਕੌਣ ਕਿੰਨੇ ਪਾਣੀ ਚ ਹੈ, ਤੇ ਇਹ ਤਾਂ ਭਾਈ ਆਪੋ ਆਪਣੀ ਸੋਚ ਹੈ ਵੀ ਤੁਸੀਂ ਕੀ ਕਰਨਾ। ਲੋਕਾਂ ਨੂੰ ਗਿਆਨ ਨਾ ਵੰਡੋ ਪੰਜਾਬ ਦੇ ਵਿੱਚ ਬਹੁਤ ਕੁਝ ਹੋਰ ਵੀ ਹੈ ਕਵਰ ਕਰਨ ਵਾਲਾ ਜੋ ਤੁਹਾਨੂੰ ਬਹੁਤ ਸਾਰੇ ਡਾਲਰ ਤੇ ਬਹੁਤ ਸਾਰੇ ਵਿਊ ਤੇ ਬਹੁਤੇ ਹੀ ਸਬਸਕਰਾਈਬਰ ਦੇਵੇਗਾ। ਕਿਸੇ ਦੀ ਬੇ-ਵਕਤੀ ਮੌਤ ਨੂੰ ਈਵੈਂਟ ਬਣਾ ਕੇ ਕੈਪਚਰ ਨਾ ਕੀਤਾ ਜਾਵੇ ਹੱਥ ਬੰਨ੍ਹ ਕੇ ਬੇਨਤੀ ਹੈ। ਹਾਂ ਮੇਰੇ ਸਮਕਾਲੀ ਕਈ ਨੌਜਵਾਨ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਜਿੱਥੇ ਉਹ ਗ਼ਲਤ ਨੇ ਉਨ੍ਹਾਂ ਨੂੰ ਪਬਲਿਕਲੀ ਗਲਤੀ ਮੰਨਣੀ ਚਾਹੀਦੀ ਹੈ, ਬਹੁਤਿਆਂ ਨੂੰ ਖਾਸ ਕਰਕੇ ਮੇਰੇ ਦੋਸਤਾਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਣਾ ਉਨ੍ਹਾਂ ਨੂੰ ਇਹ ਵੀ ਲੱਗਣਾ ਵੀ ਰਤਨ ਅੱਜ ਵਿਦਵਾਨਗੀ ਝਾੜ ਰਿਹਾ ਮੈਨੂੰ ਲੱਗਿਆ ਵੀ ਮੈਨੂੰ ਇਸ ਤੇ ਲਿਖਣਾ ਚਾਹੀਦਾ ਸੋ ਮੈਂ ਲਿਖਿਆ ਹਾਂ ਇਹ ਸਹੀ ਵਕਤ ਨੀ ਇਹ ਗੱਲਾਂ ਲਿਖਣ ਦਾ ਪਰ ਜੇ ਅਸੀਂ ਕਿਸੇ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਆਪਣੇ ਆਪ ਦੇ ਵਿਚ ਸਿਰਫ਼ ਥੋੜ੍ਹਾ ਜਿਹਾ ਸੁਧਾਰ ਕਰ ਲਓ,ਥੋੜੀ ਜਿਹੀ ਨੀਅਤ ਸਾਫ ਕਰ ਲੋ, ਜੇ ਅਸੀਂ ਆਪਣੇ ਪੇਸ਼ੇ ਦੇ ਪ੍ਰਤੀ ਇਮਾਨਦਾਰ ਹਾਂ ਤਾਂ ਬਹੁਤ ਕੁਝ ਅਸੀਂ ਬਦਲ ਸਕਦੇ ਹਾਂ ਭਰਾਵੋ ਸਾਡੇ ਤੇ ਬਹੁਤ ਲੋਕ ਯਕੀਨ ਕਰਦੇ ਨੇ ਪਹਿਲਾਂ ਕੁਝ ਹੋਰ ਕਹਿਣਾ ਤੇ ਫਿਰ ਕਰਨਾ ਉਸ ਦੇ ਉਲਟ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਹਾਂ ਮੈਂ ਕੱਲ੍ਹ ਵੀ ਲਿਖਿਆ ਸੀ ਮੇਰੀ ਗੱਲ ਕਿਸੇ ਨੂੰ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇ ਨਾ ਹੀ ਮੈਂ ਕਿਸੇ ਤੋਂ ਵੱਧ ਘੱਟ ਉੱਚਾ ਨੀਵਾਂ ਬੋਲਣ ਦੀ ਇੱਥੇ ਮੁਆਫੀ ਮੰਗਾਂ। ਹੋ ਕੀ ਰਿਹਾ ਇੱਥੇ ਜਦਕਿ ਹੋਣਾ ਕੀ ਚਾਹੀਦਾ ਸੀ ਖਾਸ ਕਰਕੇ ਪੱਤਰਕਾਰ ਵੀਰਾਂ ਨੂੰ ਬਹੁਤ ਕੁਝ ਪਤਾ, ਬਹੁਤਿਆਂ ਨੂੰ ਲੱਗਣਗੇ ਇਹ ਨਵਾਂ ਆਇਆ ਪੱਤਰਕਾਰ ਉੱਠ ਕੇ ਸਾਡੇ ਤੇ ਭਾਸ਼ਣ ਝਾੜਨ ਲੱਗ ਗਿਆ ਪਰ ਗੱਲ ਇਹ ਵੀ ਮੈਨੂੰ ਲੱਗਿਆ ਮੈਨੂੰ ਜਿੰਨੇ ਕੁ ਲੋਕ ਜਾਣਦੇ ਨੇ ਉਨ੍ਹਾਂ ਨੂੰ ਮੈਂ ਆਪਣੀ ਗ਼ਲਤੀ ਬਾਰੇ ਦੱਸਾਂ ਤੇ ਤੁਹਾਨੂੰ ਵੀ ਦੱਸਦਾ ਵੀ ਆਹ ਚੀਜ਼ ਏਦਾਂ ਨਹੀਂ ਏਦਾਂ ਹੋਣੀ ਚਾਹੀਦੀ ਹੈ, ਮੈਂ ਇੱਥੇ ਕੋਈ ਜੱਜ ਦਾ ਰੋਲ ਪਲੇਅ ਨਹੀਂ ਕਰ ਰਿਹਾ ਅਤੇ ਨਾ ਹੀ ਮੈਂ ਕੋਈ ਜੱਜ ਹਾਂ ਜੋ ਸੀ ਮਨ ਤੇ ਦਿਲ ਚ ਉਹ ਲਿਖ ਦਿੱਤਾ ਬਾਕੀ ਕਿਸੇ ਨੇ ਕੋਈ ਟੀਕਾ ਟਿੱਪਣੀ ਕਰਨੀ ਖਾਸ ਕਰਕੇ ਸਾਡੇ ਭਾਈਚਾਰੇ ਵਾਲ਼ੇ ਵੀਰਾਂ ਨੇ ਉਹ ਮੈਨੂੰ ਬੇਸ਼ੱਕ ਫੋਨ ਲਾ ਕੇ ਮੇਰੇ ਨਾਲ ਵਾਰਤਾਲਾਪ ਕਰ ਸਕਦੇ ਨੇ ਗਾਲੀ ਗਲੋਚ ਵਾਲੇ ਦੂਰ ਰਹਿਣ ਇਨ੍ਹਾਂ ਚੀਜ਼ਾਂ ਨੇ ਅੱਗੇ ਸਾਨੂੰ ਪੱਟਿਆ ਹੋਇਆ। ਇੱਥੇ ਇਕ ਗੱਲ ਦਾ ਹੋਰ ਵੀ ਜ਼ਿਕਰ ਕਰਨਾ ਸਿੱਧੂ ਮੂਸੇਵਾਲੇ ਨਾਲ ਜਿਸ ਦਿਨ ਮੇਰੀ ਮੁਲਾਕਾਤ ਹੋਈ ਇੰਟਰਵਿਊ ਤੋਂ ਬਾਅਦ ਅਸੀਂ ਪੁਣੇ ਤੋਂ ਸਵਾ ਘੰਟਾ ਬੈਠੇ ਰਹੇ ਬਹੁਤ ਸਾਰੀਆਂ ਉਸਨੇ ਗੱਲਾਂ ਸਾਂਝੀਆਂ ਕੀਤੀਆਂ ਹਾਂ ਮੈਂ ਇੱਕ ਦਿਨ ਉਹ ਗੱਲਾਂ ਜ਼ਰੂਰ ਦੱਸੂੰਗਾ ਉਸ ਦੇ ਜੋ ਆਨ ਰਿਲੀਜ਼ ਗਾਣੇ ਨੇ ਉਸ ਨੇ ਉਹ ਵੀ ਸੁਣਾਏ ਉਸ ਟਾਈਮ ਸਾਡੇ ਹੋਰ ਵੀ ਵੀਰ ਉਥੇ ਮੌਜੂਦ ਸੀ, ਪਰ ਜੋ ਗੱਲਾਂ ਉਸ ਨੇ ਇਕੱਲਿਆਂ ਬੈਠ ਕੇ ਕੀਤੀਆਂ ਉਸ ਨੂੰ ਇਹ ਨਹੀਂ ਪਰਵਾਹ ਸੀ ਵੀ ਰਾਤ ਦੇ ਬਾਰਾਂ ਸਾਢੇ ਬਾਰਾਂ ਵੱਜ ਗਏ ਨੇ ਉਸ ਨੇ ਮੈਨੂੰ ਇਹ ਵੀ ਕਿਹਾ ਤੁਸੀਂ ਤਾਂ ਨੇਡ਼ੇ ਹੀ ਜਾਣਾ ਕੋਈ ਨਾ ਚਲੇ ਜਾਇਓ ਉਹ ਗੱਲਾਂ ਵੀ ਕਿਸੇ ਦਿਨ ਸਾਂਝੀਆਂ ਕਰਾਂਗੇ। ਪਰ ਵੀਰੋ ਜੋ ਉੱਪਰ ਲਿਖਿਆ ਸੀ ਉਸ ਤੇ ਗੌਰ ਫਰਮਾਓ ਨਹੀਂ ਆਪਣੇ ਵਾਲਾ ਪੇਸ਼ਾ ਹੋਰ ਕਿਤੋਂ ਤਾਂ ਮੈਨੂੰ ਪਤਾ ਨਹੀਂ ਆਪਣੇ ਪੰਜਾਬ ਚੋਂ ਬਿਲਕੁਲ ਖ਼ਤਮ ਹੋ ਜਾਣਾ ਲੋਕਾਂ ਦੀਆਂ ਨਜ਼ਰਾਂ ਚੋਂ ਡਿੱਗ ਜਾਣਾ, ਹਾਂ ਖ਼ਬਰ ਦੇਣੀ ਫ਼ਰਜ਼ ਹੈ ਆਪਣਾ ਪਰ ਖ਼ਬਰ ਕਿਸ ਸੀਮਾ,ਕਿਸ ਮਰਿਆਦਾ ਦੇ ਵਿੱਚ ਰਹਿ ਕੇ ਦੇਣੀ ਚਾਹੀਦੀ ਹੈ ਤੇ ਕਿਵੇਂ ਦੇਣੀ ਚਾਹੀਦੀ, ਉਹਦੀ ਪੇਸ਼ਕਾਰੀ ਕਿਵੇਂ ਦੀ ਹੋਣੀ ਚਾਹੀਦੀ ਹੈ, ਇਸ ਤੇ ਮੈਨੂੰ ਵੀ ਤੇ ਤੁਹਾਨੂੰ ਵੀ ਸੀਨੀਅਰ ਨੂੰ ਵੀ ਤੇ ਜੂਨੀਅਰ ਨੂੰ ਵੀ ਸੋਚਣਾ ਪਊਗਾ। ਧੰਨਵਾਦ🙏
-ਰਤਨਦੀਪ ਸਿੰਘ ਧਾਲੀਵਾਲ