24/04/2022
ਬਿਮਾਰੀਆਂ ਦਾ ਫੈਲਾਅ
ਮੇਰੇ ਪਿਆਰੇ ਦੋਸਤੋ ਸਿਆਣਿਆ ਦੀ ਕਹਾਵਤ ਪਹਿਲਾ ਸੁਖ ਨਿਰੋਗੀ ਕਾਇਆ ਦੂਜਾ ਜੇਬ ਚ ਹੋਵੇ ਮਾਇਆ ਭਾਵੇਂ ਸੁਖੀ ਜੀਵਨ ਲਈ ਮਾਇਆ ਵੀ ਦੂਜਾ ਸਥਾਨ ਲੈਂਦੀ ਹੈ ਪਰ ਸਭ ਤੋਂ ਪਹਿਲਾ ਸਰੀਰ ਦਾ ਨਿਰੋਗੀ ਹੋਣਾ ਬਹੁਤ ਜ਼ਰੂਰੀ ਹੈ ਜਿਸ ਸਪੀਡ ਨਾਲ ਨਿੱਤ ਨਵੀਆਂ ਬਿਮਾਰੀਆਂ ਫੈਲ ਰਹੀਆਂ ਹਨ ਜੇਕਰ ਹਰ ਇਕ ਇਨਸਾਨ ਖੁਦ ਇਸ ਦੇ ਖਿਲਾਫ ਡੱਟ ਕੇ ਖੜ੍ਹਾ ਨਹੀਂ ਹੁੰਦਾ ਤਾਂ ਓਹ ਦਿਨ ਦੂਰ ਨਹੀਂ ਆਉਣ ਵਾਲੀ ਪੀੜ੍ਹੀ ਦਾ ਕੋਈ ਜੀਅ ਨਿਰੋਗ ਜੀਵਨ ਨਹੀਂ ਜੀ ਸਕੇਗਾ ਜਿਸ ਦਿਨ ਕੋਈ ਆਪਣਾ ਕਿਸੇ ਬਿਮਾਰੀ ਨਾਲ ਤੁਰ ਜਾਂਦਾ ਬਹੁਤ ਪਛਤਾਵਾ ਹੁੰਦੈ ਫਿਰ ਅਹਿਸਾਸ ਹੁੰਦੈ ਜਿਨ੍ਹਾਂ ਮਰਜੀ ਪੈਸਾ ਕਮਾ ਲਈਏ ਨਿਰੋਗੀ ਸਰੀਰ ਨਹੀਂ ਖਰੀਦਿਆ ਜਾ ਸਕਦਾ ਫਿਰ ਮੱਥੇ ਉਪਰ ਹੱਥ ਰੱਖ ਕੇ ਰੋ ਰੋ ਕੇ ਪਛਤੋਅਨੇ ਹਾਂ ਕਿ ਕਾਸ਼ ਪੈਸੇ ਦੀ ਦੌੜ ਦੇ ਮਗਰ ਨਾ ਲੱਗਕੇ ਕੁਛ ਸਮਾਜ ਦੇ ਭਲੇ ਲਈ ਕੰਮ ਚ ਕੁਛ ਯੋਗਦਾਨ ਪਾਉਂਦਾ ਸੋ ਅੱਜ ਹੀ ਅਗਰ ਕਿਸਾਨ ਹੋ ਫ਼ੈਸਲਾ ਕਰੋ ਮੈ ਅਨਾਜ ਪੈਦਾ ਕਰਨ ਲਈ ਬਿਮਾਰੀਆਂ ਪੈਦਾ ਕਰਨ ਵਾਲੀ ਰੇਹ ਸਪਰੇ ਦਾ ਇਸਤੇਮਾਲ ਨਹੀਂ ਕਰਾਂਗਾ ਅਗਰ ਵਪਾਰੀ ਹੋ ਫੈਸਲਾ ਕਰੋ ਮੈ ਕੋਈ ਬਿਮਾਰ ਕਰਨ ਵਾਲਾ ਖਾਦ ਪਦਾਰਥ ਨਹੀਂ ਵੇਚਾਂਗਾ ਚਾਹੇ ਕਮਾਈ ਘਟ ਹੀ ਕਿਉਂ ਨਾ ਹੋਵੇ ਜੇਕਰ ਤੁਸੀਂ ਸਿਰਫ ਖ਼ਪਤਕਾਰ ਹੋ ਤਾਂ ਫ਼ੈਸਲਾ ਕਰੋ ਕਿ ਹਾਈਜਨਿਕ ਫੂਡ ਹੀ ਖਰੀਦਗਾ ਚਾਹੇ ਥੋੜਾ ਮਹਿੰਗਾ ਹੀ ਹੋਵੇ ਇਹ ਕਦਮ ਤਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਸਰੀਰਕ ਅਤੇ ਆਤਮਿਕ ਸੁਖ ਦੇਵੇਗਾ ਧੰਨਵਾਦ ਸਹਿਤ। ਆਪਣੀ ਰਾਇ ਜਰੂਰ ਦਿਓ