26/09/2021
*ਅਧਿਅਾਪਕ ਕੁਲਦੀਪ ਸਿੰਘ ਦੀ ਕੀਤੀ ਜਬਰੀ ਮੁਅੱਤਲੀ ਦੇ ਖਿਲਾਫ਼ ਪਿੰਡ ਸਰਦਾਰਗੜ ਚ ਲੋਕਾਂ ਨੇ ਕੀਤਾ ਰੋਹ ਭਰਪੂਰ ਮੁਜ਼ਾਹਰਾ*
ਬਠਿੰਡਾ ਮਿਤੀ 26 ਸਤੰਬਰ ( ) ਪਿਛਲੇ ਦਿਨੀ ਸਰਕਾਰੀ ਹਾਈ ਸਕੂਲ ਸਰਦਾਰਗੜ ਦੇ ਐਸ ਐਸ ਮਾਸਟਰ ਕੁਲਦੀਪ ਸਿੰਘ ਦੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਪੜਤਾਲ ਦੇ ਇਥੋਂ ਬਦਲੀ ਬਰਨਾਲਾ ਜ਼ਿਲੇ ਦੇ ਪਿੰਡ ਮੰਮੁ ਵਿਖੇ ਕਰ ਦਿੱਤੀ ਗਈ ਪਰ ਬਾਦ ਵਿੱੱਚ ਸਿੱਖਿਆ ਸਕੱਤਰ ਨੇ ਅਧਿਆਪਕਾਂ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਕੁਲਦੀਪ ਸਿੰਘ ਨੂੰ ਬੇ-ਵਜਾਹ ਮੁਅੱਤਲ ਕਰ ਦਿੱਤਾ ਗਿਆ ਹੈ । ਜਿਸ ਖਿਲਾਫ਼ ਪਿੰਡ ਸਰਦਾਰਗੜ ਦੇ ਲੋਕਾਂ ਵਿੱੱਚ ਸਰਕਾਰ ਅਤੇ ਸਿੱਖਿਆ ਸਕੱਤਰ ਦੀ ਇਸ ਨਾਦਰਸ਼ਾਹੀ ਖਿਲਾਫ਼ ਰੋਹ ਪੈਦਾ ਹੋ ਗਿਆ ਹੈ । ਜਿਸ ਦੇ ਚਲਦੇ ਅੱਜ ਪਿੰਡ ਸਰਦਾਰਗੜ ਵਿਖੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਤੋਂ ਐਸ ਐਸ .ਮਾਸਟਰ ਕੁਲਦੀਪ ਸਿੰਘ ਦੀ ਜਬਰੀ ਕੀਤੀ ਮੁਅੱਤਲੀ ਰੱਦ ਕਰਨ ਦੀ ਮੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੈਮੋਕਰੇਟਿਕ ਟੀਚਰਜ਼ ਫਰੰਟ ਬਲਾਕ ਬਠਿੰਡਾ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ ਅਤੇ ਬਲਾਕ ਗੋਨਿਆਣਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਅਤੇ ਜ਼ਿਲੇ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦੇ ਦੱਸਿਆ ਕਿ ਐਸ ਐਸ ਮਾਸਟਰ ਕੁਲਦੀਪ ਸਿੰਘ ਬਹੁਤ ਲੰਬੇ ਸਮੇਂ ਤੋਂ ਸਕੂਲ ਵਿੱੱਚ ਕੰਮ ਕਰ ਰਿਹਾ ਹੈ । ਸਕੂਲ ਵਿੱੱਚ ਬਤੌਰ ਇੰਚਾਰਜ ਕੰਮ ਕਰਦੇ ਹੋਏ ਉਸ ਵੱਲੋਂ ਸਕੂਲ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਜਿਸ ਦੇ ਸਿੱਟੇ ਵਜੋਂ ਸਕੂਲ ਜ਼ਿਲੇ ਦੇ ਏ ਗਰੇਡ ਸਕੂਲਾਂ ਵਿੱੱਚ ਬੋਲਣ ਲੱਗਿਆ । ਪਰ ਪਿਛਲੇ ਕੁੱਝ ਸਮੇਂ ਤੋਂ ਸਿੱਖਿਆ ਸਕੱਤਰ ਵੱਲੋਂ ਸਕੂਲਾਂ ਵਿੱੱਚ ਲਾਗੂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਨੀਤੀਆਂ ਕਾਰਨ ਜਿੱਥੇ ਸਕੂਲੀ ਵਿਦਿਆ ਦਾ ਬੇੜਾ ਗਰਕ ਕਰ ਦਿੱਤਾ ਹੈ ਉੱਥੇ ਇਹਨਾ ਨੀਤੀਆਂ ਨੇ ਸਕੂਲ ਮੁੱਖੀਆਂ ਅਤੇ ਹੇਠਲੇ ਕਰਮਚਾਰੀਆਂ ਵਿੱੱਚ ਵੀ ਬਿਖੇੜਾ ਖੜਾ ਕਰ ਦਿੱਤਾ ਹੈ ਸਿੱਖਿਆ ਦੇ ਸੁਖਮ ਕੀਤੇ ਨੂੰ ਵੀ ਸਿੱਖਿਆ ਸਕੱਤਰ ਦੇ ਹੁਕਮਾ ਤੇ ਸਿੱਖਿਆ ਵਿਭਾਗ ਇੱਕ ਕੰਪਨੀ ਵਾਂਗ ਚਲਾ ਰਿਹਾ ਹੈ । ਉਸ ਦੁਆਰਾ ਸੁਣਾਏ ਆਪਹੁਦਰੇ ਹੁਕਮਾਂ ਨੂੰ ਹੀ ਸਕੂਲਾਂ ਅੰਦਰ ਕਨੂੰਨ ਬਣਾ ਕੇ ਲਾਗੂ ਕੀਤਾ ਜਾ ਰਿਹਾ ਹੈ ਜਿਸ ਦੀ ਸਪਸ਼ਟ ਮਿਸਾਲ ਪਿੰਡ ਸਰਦਾਰਗੜ ਵਿਖੇ ਬੀਤੇ ਦਿਨੀਂ ਵੇਖਣ ਨੂੰ ਮਿਲੀ ਜਦੋਂ ਸਕੂਲ ਮੁੱਖੀ ਵੱਲੋਂ ਕੀਤੀ ਸ਼ਿਕਾਇਤ ਦੀ ਬਿਨਾਂ ਪੜਤਾਲ ਕਰਵਾਏ ਮਨਘੜਤ ਦੋਸ਼ਾਂ ਤਹਿਤ ਅਧਿਆਪਕ ਕੁਲਦੀਪ ਸਿੰਘ ਨੂੰ ਦੂਹਰੀ ਸਜ਼ਾ ਦਿੰਦੇ ਪਹਿਲਾਂ ਬਦਲੀ ਅਤੇ ਮੁੜ ਮੁਅੱਤਲ ਕਰ ਦਿੱਤਾ ਗਿਆ । ਹਾਲਤ ਇਹ ਹੈ ਕਿ ਉਪਰੋਂ ਚਾੜੇ ਜਾ ਰਹੇ ਇਹਨਾ ਹੁਕਮਾਂ ਕਾਰਨ ਜਿੱਥੇ 75 % ਅਧਿਆਪਕਾਂ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ ਉੱਥੇ ਸਕੂਲਾਂ ਵਿੱੱਚ ਉਪਰੋਂ ਆਏ ਹੁਕਮਾਂ ਦਾ ਨਜ਼ਲਾ ਥੱਲੜੇ ਅਧਿਕਾਰੀ ਹੇਠਲੇ ਕਰਮਚਾਰੀਆ ਉੱਤੇ ਚਾੜਦੇ ਹਨ ਜਿਸ ਕਾਰਨ ਸਕੂਲਾਂ ਅੰਦਰ ਅਣਸੁਖਾਵੇਂ ਮਹੌਲ ਪੈਦਾ ਹੋ ਗਏ ਹਨ । ਸਰਦਾਰਗੜ ਸਕੂਲ ਦੇ ਮਸਲੇ ਅੰਦਰ ਸਿਖਿਆ ਅਧਿਕਾਰੀਆਂ ਵੱਲੋਂ ਸਕੂਲ ਮੁੱਖੀ ਅਤੇ ਸਟਾਫ਼ ਵਿਚਕਾਰ ਪੈਦਾ ਹੋਏ ਵਿਵਾਦ ਨੂੰ ਸਕਰਾਤਮਿਕ ਢੰਗ ਕਰਨ ਦੀ ਥਾਂ ਡੀ.ਪੀ.ਆਈ.ਸੈਕੰਡਰੀ ਸਿੱਖਿਆ ਵੱਲੋਂ ਪਹਿਲਾਂ ਬਿਨਾਂ ਕਿਸੇ ਪੜਤਾਲ ਕੀਤੇ ਅਧਿਆਪਕ ਕੁਲਦੀਪ ਸਿੰਘ ਦੀ ਬਦਲੀ ਕਰ ਦਿੱਤੀ ਜਦ ਆਪਣੇ ਨਾਲ ਹੋਏ ਇਸ ਧੱਕੇ ਖਿਲਾਫ਼ ਕੁਲਦੀਪ ਸਿੰਘ ਵੱਲੋਂ ਆਵਾਜ਼ ਉਠਾਈ ਗਈ ਤਾਂ ਸਿੱਖਿਆ ਸਕੱਤਰ ਵੱਲੋਂ ਉਸ ਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਮੁਅੱਤਲ ਕਰ ਦਿੱਤਾ ਹੈ ਸਕੂਲ ਅਧਿਆਪਕਾਂ ਨਾਲ ਕੀਤੀ ਜਾਂ ਰਹੀ ਧੱਕੇਸ਼ਾਹੀ ਸਪਸ਼ਟ ਦੱਸਦੀ ਹੈ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੀ ਧੁੱਸ ਅਧਿਕਾਰੀਆਂ ਅੰਦਰ ਇੰਨੀ ਤਤਪਰ ਹੈ ਕਿ ਨਾ ਤਾਂ ਕਿਸੇ ਪਿੰਡ ਦੀ ਪੰਚਾਇਤ,ਨਾ ਸਕੂਲ ਮੈਨੇਜਮੈਂਟ ਕਮੇਟੀ ਅਤੇ ਨਾ ਹੀ ਸਟਾਫ਼ ਮੈਂਬਰਾਂ ਦੇ ਪੱਖ ਨੂੰ ਸੁਣਿਆ ਜਾਂਦਾ ਹੈ ਬਲਕਿ ਜ਼ੋ ਵੀ ਅਧਿਆਪਕ ਆਪਣੀ ਅਵਾਜ਼ ਕੱਢਣ ਦੀ ਕੋਸ਼ਿਸ਼ ਕਰਦਾ ਹੈ ਉੱਥੇ ਨੂੰ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ । ਸਿੱਖਿਆ ਸਕੱਤਰ ਦੇ ਇਹਨਾ ਨਾਦਰਸ਼ਾਹੀ ਫੁਰਮਾਨਾਂ ਖਿਲਾਫ਼ ਅੱਜ ਪਿੰਡ ਸਰਦਾਰਗੜ ਦੇ ਲੋਕਾਂ ਦਾ ਇਕੱਠ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ,ਬੀ.ਕੇ.ਯੂ ਏਕਤਾ ਉਗਰਾਹਾਂ ਅਤੇ ਨਗਰ ਨਿਵਾਸੀਆਂ ਦੀ ਅਗਵਾਈ ਵਿੱੱਚ ਰੱਖਿਆ ਗਿਆ । ਜਿਸ ਵਿੱੱਚ ਸਮੂਹ ਲੋਕਾਂ ਵੱਲੋਂ ਕੁਲਦੀਪ ਸਿੰਘ ਹੋਏ ਧੱਕੇ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਫੈਸਲਾ ਕਰਦੇ ਹੋਏ ਪਿੰਡ ਵਿੱੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਅਤੇ 29 ਸਤੰਬਰ ਨੂੰ ਬਠਿੰਡਾ ਵਿਖੇ ਡੀ.ਸੀ ਦਫਤਰ ਅੱਗੇ ਇਸ ਧੱਕੇਸ਼ਾਹੀ ਖਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ । ਜਿਸ ਵਿੱੱਚ ਪਿੰਡ ਵਿਚੋਂ ਵੱਡੀ ਗਿਣਤੀ ਲੋਕਾਂ ਅਤੇ ਆਲੇ ਦੁਆਲੇ ਦੇ ਇਨਸਾਫਪਸੰਦ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਡੀ ਟੀ ਐੱਫ ਦੇ ਬਲਾਕ ਆਗੂ ਬਹਾਦਰ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਬੀ ਕੇ ਯੂ ਸਰਦਾਰਗੜ,ਜਸਵਿੰਦਰ ਸਿੰਘ ਖਾਲਸਾ ਸਕੱਤਰ ਜਸਵਿੰਦਰ ਸਿੰਘ ਮੀਤ ਪ੍ਰਧਾਨ,ਅਮਰੀਕ ਸਿੰਘ
ਹਰਮਨ ਸਿੰਘ ਕਰਮਗੜ ਛਤਰਾਂ
ਸਮੂਹ ਪਿੰਡ ਵਾਸੀ,ਮਾਪੇ ,ਸਰਦਾਰਗੜ ਅਤੇ ਕਰਮਗੜ ਛਤਰਾਂ ਸ਼ਾਮਲ ਸਨ
ਜਾਰੀ ਕਰਤਾ:-