31/05/2023
ਅੱਜ ਸਵੇਰੇ ਵੱਡੇ ਭਰਾ ਉੱਘੇ ਸਮਾਜ ਸੇਵੀ ਰਵੀ ਬਰਾੜ ਜੀ ਨੇ ਫੋਨ ਕਰਕੇ ਉਠਾਇਆ ਕਿ ਬਾਈ ਮੋਹਿੰਦਰ ਜੀ ਦੇ ਵੱਡੇ ਭਰਾ ਦੇ ਘਰ ਸੱਪ ਹੈ ਤੇ ਹੋ ਸਕਦਾ ਕੋਬਰਾ ਹੋਵੇ ਕਿਉਂਕਿ ਫੁੰਕਾਰੇ ਦੀਆਂ ਅਵਾਜਾਂ ਆ ਰਹੀਆਂ ਹਨ। ਮੈਂ ਓਸੇ ਵਕ਼ਤ ਉੱਠ ਕਿ ਬਾਈ ਮੋਹਿੰਦਰ ਜੀ ਨੂੰ ਸੰਪਰਕ ਕੀਤਾ, ਉਹਨਾਂ ਨੇ ਆਵਦੇ ਵੱਡੇ ਭਰਾ ਦਾ ਨੰਬਰ ਦਿੱਤਾ ਤੇ ਮੈਂ ਓਹਨਾ ਦੇ ਘਰ ਪਹੁੰਚ ਗਿਆ। ਬਾਈ ਮੋਹਿੰਦਰ ਜੀ ਅਤੇ ਓਹਨਾ ਦੇ ਭਰਾ ਦੇ ਪਰਿਵਾਰ ਵਾਲੇ ਬਹੁਤ ਡਰੇ ਹੋਏ ਸਨ ਅਤੇ ਮੰਗ ਕਰ ਰਹੇ ਸਨ ਕਿ ਜਲਦੀ ਤੋਂ ਜਲਦੀ ਕਿਸੇ ਸੱਪ ਫੜਨ ਵਾਲੇ ਨੂੰ ਭੇਜੋ ਤਾਂ ਬਰਾੜ ਸਾਬ੍ਹ ਨੇ ਓਹਨਾਂ ਨੂੰ ਮੇਰਾ ਨੰਬਰ ਦੇ ਕੇ ਕਿਹਾ ਕਿ ਇਹ ਬੰਦਾ ਹੀ ਸਭ ਤੋਂ ਜਲਦੀ ਆ ਸਕਦਾ ਹੈ, ਮੈਨੂੰ ਮਾਣ ਹੈ ਮੇਰੇ ਭਰਾ ਤੇ। A big salute to Brar Saab 👍
ਓਹਨਾਂ ਮੈਨੂੰ ਸੱਪ ਦੇ ਹੋਣ ਦੀ ਜਗ੍ਹਾ ਦਿਖਾਈ ਤੇ ਸੱਪ ਦੇਖਦਿਆਂ ਹੀ ਮੈਂ ਓਹਨਾ ਨੂੰ ਦੱਸਿਆ ਕਿ ਘਬਰਾਉਣ ਦੀ ਲੋੜ ਨਹੀਂ ਹੈ, ਇਹ ਕੋਬਰਾ ਨਹੀਂ ਬਲਕਿ ਕਾਲੇ ਸਿਰ ਵਾਲਾ ਚੂਹੇ ਖਾਣਾ ਸੱਪ ਹੈ, ਜੋ ਕਿ ਆਵਦੇ ਆਪ ਨੂੰ ਕੋਬਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤੇ ਬਹੁਤ ਹੀ ਸਾਵਧਾਨੀ ਨਾਲ ਸੱਪ ਨੂੰ ਕਾਬੂ ਕਰਕੇ ਓਹਨਾਂ ਵਲੋਂ ਦਿੱਤੇ ਜਾਲੀਦਾਰ ਬੈਗ ਵਿੱਚ ਪਾ ਲਿਆ। ਇਸ ਸੱਪ ਨੂੰ ਅੰਗਰੇਜ਼ੀ ਵਿੱਚ Black Headed Royal Snake ਕਹਿੰਦੇ ਹਨ ਕਿਉਂਕਿ ਇਹ ਸੱਪ ਬਹੁਤ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਸੋਹਣਾ ਐਨਾ ਕਿ ਰਹੇ ਰੱਬ ਦਾ ਨਾਂਅ, ਹੱਥ ਲਾਇਆਂ ਮੈਲਾ ਹੁੰਦੈ। ਬਿਨਾਂ ਜ਼ਹਿਰ ਵਾਲੇ ਇਸ ਸੱਪ ਨੂੰ ਇਸਦੀ ਫੁੰਕਾਰੇ ਵਾਲੀ ਆਵਾਜ਼ ਕਰਕੇ ਲੋਕ ਮਾਰ ਦਿੰਦੇ ਹਨ। ਸੋ, ਇਸ ਗਲਤਫਹਿਮੀ ਨੂੰ ਦੂਰ ਕਰਦੇ ਹੋਏ ਮੈਂ ਸਬ ਤੋਂ ਅੱਗੇ ਤੋਂ ਵੀ ਇਹੀ ਉਮੀਦ ਕਰਦਾ ਹਾਂ ਕਿ ਸੱਪਾਂ ਨੂੰ ਨਾ ਮਾਰੋ। ਜੇਕਰ ਪਹਿਚਾਣ ਕਰਨ ਵਿੱਚ ਔਖਾਈ ਆਉਂਦੀ ਹੈ ਤਾਂ ਸੱਪ ਦੀ ਫੋਟੋ ਮੈਨੂੰ ਭੇਜ ਕੇ ਵੀ ਤੁਸੀਂ ਪੁੱਛ ਸਕਦੇ ਹੋ।
ਸੱਪਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਇਸ ਬਾਰੇ ਜਾਂ ਸਕੂਲ ਜਾਂ ਕਾਲਜ ਦੇ ਵਿਦਿਆਰਥੀਆਂ ਲਈ ਸੈਮੀਨਾਰ ਲਾਉਣਾ ਹੋਵੇ ਮੈ ਹਾਜਿਰ ਹਾਂ। ਮੇਰਾ ਫੋਨ ਨੰਬਰ ਹੈ
9530878078
For details, subscribe my channel
https://youtube.com/
Feel free to call me anytime ☺️